ਬਸਪਾ ਉਮੀਦਵਾਰ ਜਗਤਾਰ ਸਿੰਘ ਕੈਂਥ ਨੂੰ ਮਿਲ ਰਿਹਾ ਲੋਕਾਂ ਦਾ ਭਾਰੀ ਸਮਰਥਨ
ਭਾਮੀਆਂ ਕਲਾਂ/ ਕੋਹਾੜਾ (ਹਰਸ਼ਦੀਪ ਸਿੰਘ ਮਹਿਦੂਦਾਂ, ਰਮਨਦੀਪ ਔਲਖ) ਹਲਕਾ ਸਾਨੇਵਾਲ ਅਧੀਨ ਪੈਂਦੇ ਬਲਾਕ ਸੰਮਤੀ ਜੋਨ ਭਾਮੀਆਂ ਕਲਾਂ ਤੋਂ ਬਹੁਜਨ ਸਮਾਜ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉਤਰੇ ਸਾਬਕਾ ਬੈਂਕ ਮੈਨੇਜਰ ਜਗਤਾਰ ਸਿੰਘ ਕੈਂਥ ਦਾ ਚੋਣ ਪ੍ਰਚਾਰ ਸਿਖਰਾਂ 'ਤੇ ਚੱਲ ਰਿਹਾ ਹੈ ਅਤੇ ਵੋਟਰਾਂ ਅਤੇ ਸਪੋਟਰਾਂ ਵੱਲੋਂ ਭਰਭੂਰ ਸਮਰਥਨ ਮਿਲ ਰਿਹਾ ਹੈ। ਸਮਾਜ ਸੇਵਾ ਅਤੇ ਲੋਕ ਭਲਾਈ ਦੇ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਵਾਲੇ ਉਮੀਦਵਾਰ ਜਗਤਾਰ ਸਿੰਘ ਨੇ ਬਲਾਕ ਸੰਮਤੀ ਦੀ ਟਿਕਟ ਦੇਣ ਤੇ ਬਸਪਾ ਹਾਈ ਕਮਾਂਡ ਦਾ ਧੰਨਵਾਦ ਕਰਦੇ ਹੋਏ ਆਖਿਆ ਕਿ ਹਰ ਵਰਗ ਦੇ ਲੋਕਾਂ ਵੱਲੋਂ ਮਿਲ ਰਹੇ ਭਰਭੂਰ ਸਮਰਥਨ ਦੇ ਚੱਲਦੇ ਸਾਡੀ ਜਿੱਤ ਯਕੀਨੀ ਬਣ ਗਈ ਹੈ। ਬਸਪਾ ਉਮੀਦਵਾਰ ਨੇ ਆਖਿਆ ਕਿ ਕੋਈ ਵੀ ਚੋਣ ਆਮ ਲੋਕਾਂ ਦੀਆਂ ਮੁਸ਼ਕਲਾਂ ਅਤੇ ਪਰੇਸ਼ਾਨੀਆਂ ਦਾ ਹੱਲ ਕਰਨ ਦੇ ਨਾਲ ਹੀ ਉਹਨਾਂ ਨੂੰ ਮੁੱਢਲੀਆਂ ਸਹੂਲਤਾਂ ਮੁਹਈਆ ਕਰਾਉਣ ਲਈ ਹੁੰਦੀ ਹੈ, ਇਸ ਲਈ ਉਹ ਵੱਡੀਆਂ ਰੈਲੀਆਂ ਅਤੇ ਵੱਡੀਆਂ ਮੀਟਿੰਗਾਂ ਨੂੰ ਪਾਸੇ ਰੱਖ ਕੇ ਵੋਟਰਾਂ ਨਾਲ ਸਿੱਧਾ ਰਾਬਤਾ ਕਾਇਮ ਕਰਦੇ ਹੋਏ ਲੋਕਾਂ ਨੂੰ ਬਸਪਾ ਦੇ ਹੱਕ ਵਿੱਚ ਵੋਟ ਪਾ ਕੇ ਕਾਮਯਾਬ ਕਰਨ ਦੀ ਅਪੀਲ ਕਰ ਰਹੇ ਹਨ। ਲੋਕਾਂ ਦੇ ਮਿਲ ਰਹੇ ਮਣਾਂਮੁਹੀਂ ਪਿਆਰ ਸਦਕੇ ਵੱਡੀ ਲੀਡ ਨਾਲ ਜਿੱਤ ਹਾਸਲ ਕਰਨਗੇ। ਇਸ ਮੌਕੇ ਨਿਰਮਲ ਸਿੰਘ ਸਾਬਕਾ ਸਰਪੰਚ, ਭੁਪਿੰਦਰ ਸਿੰਘ ਭਿੰਦੀ, ਮਲਕੀਤ ਸਿੰਘ, ਨਸੀਬ ਸਿੰਘ, ਮਿਲਣ ਸਿੰਘ, ਮੇਜਰ ਸਿੰਘ, ਰਣਧੀਰ ਸਿੰਘ, ਬਲਬੀਰ ਸਿੰਘ ਤੋਂ ਇਲਾਵਾ ਇਲਾਕੇ ਦੇ ਮੋਹਤਵਰ ਵਿਅਕਤੀ ਹਾਜ਼ਰ ਸਨ।


No comments
Post a Comment